ਰਜਿਸਟ੍ਰੇਸ਼ਨ

ਉਮੀਦਵਾਰ ਆਪਣੇ ਆਪ ਨੂੰ ਰਜਿਸਟਰ ਕਰਵਾਉਣ ਲਈ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋਜ਼ ਵਿਖੇ ਜਾ ਸਕਦੇ ਹਨ ਅਤੇ ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ ਵਿਭਾਗ ਦੀਆਂ ਸਹੂਲਤਾਂ/ਸੇਵਾਵਾਂ ਦਾ ਲਾਭ ਲੈ ਸਕਦੇ ਹਨ।

ਰਜਿਸਟ੍ਰੇਸ਼ਨ: ਕੋਈ ਵੀ ਬਿਨੈਕਾਰ ਜੋ ਪੰਜਾਬ ਦਾ ਵਸਨੀਕ ਹੈ, ਆਪਣੇ ਸਥਾਨਕ ਪਤੇ' ਤੇ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ (DBEE) ਵਿੱਚ ਆਪਣਾ ਨਾਮ ਰਜਿਸਟਰ ਕਰਵਾ ਸਕਦਾ ਹੈ, ਬਸ਼ਰਤੇ ਉਹ ਪਹਿਲਾਂ ਕਿਸੇ ਹੋਰ ਰੋਜ਼ਗਾਰ ਐਕਸਚੇਂਜ ਵਿੱਚ ਰਜਿਸਟਰਡ ਨਾ ਹੋਵੇ। ਰਜਿਸਟ੍ਰੇਸ਼ਨ ਦੇ ਸਮੇਂ ਬਿਨੈਕਾਰਾਂ ਨੂੰ ਆਪਦੀ ਯੋਗਤਾ/ਤਜ਼ਰਬੇ ਆਦਿ ਦੇ ਸਮਰਥਨ ਵਿੱਚ ਅਸਲ ਸਰਟੀਫਿਕੇਟ ਪੇਸ਼ ਕਰਨੇ ਜ਼ਰੂਰੀ ਹੁੰਦੇ ਹਨ ਅਤੇ ਉਹਨਾਂ ਨੂੰ ਵਿਅਕਤੀਗਤ ਤੌਰ 'ਤੇ (ਮੈਨੂਅਲ ਰਜਿਸਟ੍ਰੇਸ਼ਨ ਲਈ) ਰੋਜ਼ਗਾਰ ਦਫਤਰ ਆਉਣਾ ਜ਼ਰੂਰੀ ਹੈ। ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਦੁਆਰਾ ਰਜਿਸਟ੍ਰੇਸ਼ਨ ਦੇ ਸਮੇਂ ਰਜਿਸਟ੍ਰੇਸ਼ਨ ਕਾਰਡ ਪ੍ਰਦਾਨ ਕੀਤਾ ਜਾਂਦਾ ਹੈ। ਦਫ਼ਤਰ ਦੇ ਮੁਖੀ ਦੁਆਰਾ ਬਿਨੈਕਾਰ ਨਾਲ ਗੱਲਬਾਤ ਕੀਤੀ ਜਾਂਦੀ ਹੈ ਜੋ ਉਸ ਨੂੰ ਰਜਿਸਟ੍ਰੇਸ਼ਨ ਗਾਈਡੈਂਸ ਪ੍ਰਦਾਨ ਕਰਦਾ ਹੈ ਅਤੇ ਉਸ ਨੂੰ ਕਿੱਤਾ ਅਲਾਟ ਕਰਦਾ ਹੈ ਜੋ ਉਸ ਦੀ ਯੋਗਤਾ ਦੇ ਅਨੁਸਾਰ ਯੋਗ ਹੁੰਦਾ ਹੈ।

ਰਜਿਸਟ੍ਰੇਸ਼ਨ ਦਾ ਨਵੀਨੀਕਰਨ: ਬਿਨੈਕਾਰਾਂ ਨੂੰ ਆਪਣੇ ਰਜਿਸਟ੍ਰੇਸ਼ਨ ਕਾਰਡ ਨੂੰ ਹਰ ਇੱਕ ਸਾਲ ਬਾਅਦ ਉਸ ਮਹੀਨੇ ਵਿੱਚ ਨਵਿਆਉਣ/ਰੀਨਿਊ ਕਰਵਾਉਣ ਦੀ ਲੋੜ ਹੁੰਦੀ ਹੈ ਜਿਸ ਵਿੱਚ ਇਹ ਨਵਿਆਉਣ/ਰੀਨਿਊ ਲਈ ਡਿਊ ਹੁੰਦਾ ਹੈ। ਜਿਸ ਮਹੀਨੇ X-1 ਕਾਰਡ ਨੂੰ ਨਵਿਆਇਆ/ਰੀਨਿਊ ਕਰਵਾਇਆ ਜਾਣਾ ਹੁੰਦਾ ਹੈ, ਉਹ X-10 ਕਾਰਡ 'ਤੇ ਦਰਜ ਕਰ ਦਿੱਤਾ ਜਾਂਦਾ ਹੈ ਜੋ ਕਿ ਰਜਿਸਟ੍ਰੇਸ਼ਨ ਸਮੇਂ ਬਿਨੈਕਾਰਾਂ ਨੂੰ ਦਿੱਤਾ ਜਾਂਦਾ ਹੈ। ਬਿਨੈਕਾਰ ਨੂੰ ਆਪਣਾ ਕਾਰਡ ਨਵਿਆਉਣ/ਰੀਨਿਊ ਕਰਵਾਉਣ  ਲਈ ਇੱਕ ਮਹੀਨੇ ਦਾ ਗ੍ਰੇਸ ਪੀਰੀਅਡ ਵੀ ਦਿੱਤਾ ਜਾਂਦਾ ਹੈ। ਬਿਨੈਕਾਰ ਆਪਣੇ ਕਾਰਡ ਦਾ ਨਵੀਨੀਕਰਨ (ਰਿਨੀਊ) ਵਿਅਕਤੀਗਤ ਤੌਰ' ਤੇ ਜਾਂ ਡਾਕ/ਮੇਲ ਰਾਹੀਂ ਕਰਵਾ ਸਕਦਾ ਹੈ। ਜਿਹੜੇ ਬਿਨੈਕਾਰ ਨਿਰਧਾਰਤ ਸਮੇਂ ਦੌਰਾਨ ਆਪਣੇ ਕਾਰਡਾਂ ਦਾ ਨਵੀਨੀਕਰਨ/ਰੀਨਿਊ ਕਰਵਾਉਣ ਵਿੱਚ ਅਸਫਲ ਰਹਿੰਦੇ ਹਨ, ਉਨ੍ਹਾਂ ਦੇ ਰਜਿਸਟਰੇਸ਼ਨ ਕਾਰਡਾਂ ਨੂੰ ਲਾਈਵ ਰਜਿਸਟਰ ਤੋਂ ਹਟਾ ਦਿੱਤਾ ਜਾਂਦਾ ਹੈ।

PGRKAM ਪੋਰਟਲ ਰਾਹੀਂ ਆਨਲਾਈਨ ਰਜਿਸਟਰ ਹੋਣ ਲਈ, ਇੱਥੇ ਕਲਿੱਕ ਕਰੋ :-www.pgrkam.com

 

ਆਖਰੀ ਵਾਰ ਸੋਧ ਮਿਤੀ : 05-05-2022
ਅੱਪਡੇਟ ਕੀਤਾ: 07/31/2018 - 16:49
back-to-top