ਵੋਕੇਸ਼ਨਲ ਗਾਈਡੈਂਸ

ਕਿੱਤਾ ਅਗਵਾਈ-ਸ਼ਿਵ ਰਾਓ ਕਮੇਟੀ ਦੇ ਸੁਝਾਅ ਤੋਂ ਬਾਅਦ ਕਿੱਤਾ ਅਗਵਾਈ ਰਾਸ਼ਟਰੀ ਰੋਜ਼ਗਾਰ ਸੇਵਾ ਦਾ ਇੱਕ ਜ਼ਰੂਰੀ ਅੰਗ ਬਣ ਗਿਆ ਹੈ।

  • ਕਿੱਤਾ ਅਗਵਾਈ/ਵੋਕੇਸ਼ਨਲ ਗਾਈਡੈਂਸ ਦਾ ਮਤਲਬ ਹੈ- ਕਿਸੇ ਵਿਅਕਤੀ ਦੀ ਰੁਚੀ, ਯੋਗਤਾ, ਸਮਰੱਥਾ, ਪਰਿਵਾਰ ਦੀ ਵਿੱਤੀ ਪਿਛੋਕੜ ਅਤੇ ਮੌਜੂਦਾ ਮਾਰਕਿਟ ਦੀ ਸਥਿਤੀ, ਕਿੱਤਿਆਂ ਦੀ ਘਾਟ ਅਤੇ ਵਾਧੂ ਸ੍ਰੇਣੀਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਉਸ ਦੀ ਕੈਰੀਅਰ ਦੀ ਯੋਜਨਾਬੰਦੀ ਅਤੇ ਵਿਦਿਅਕ ਅਤੇ ਵੋਕੇਸ਼ਨਲ (ਕਿੱਤਾ) ਅਧਿਐਨ ਨਾਲ ਸਬੰਧਤ ਸਮੱਸਿਆਵਾਂ ਨੂੰ ਹੱਲ ਕਰਨ ਵਿੱਚ ਬਿਨੈਕਾਰ ਦੀ ਸਹਾਇਤਾ ਕਰਨਾ। ਇਹ ਸੇਵਾਵਾਂ ਸਕੂਲ, ਕਾਲਜ ਅਤੇ ਯੂਨੀਵਰਸਿਟੀ ਪੱਧਰ ਦੇ ਵਿਦਿਆਰਥੀਆਂ ਅਤੇ ਮਾਪਿਆਂ/ ਸਰਪ੍ਰਸਤਾਂ ਨੂੰ ਵੀ ਪ੍ਰਦਾਨ ਕੀਤੀਆਂ ਜਾਂਦੀਆਂ ਹਨ। ਜਾਣਕਾਰੀ ਡਾਕ ਰਾਹੀਂ ਵੀ ਦਿੱਤੀ ਜਾਂਦੀ ਹੈ। ਵਿਸਥਾਰਪੂਰਵਕ ਕਾਊਂਸਲਿੰਗ ਵਿਅਕਤੀਗਤ ਮਾਰਗਦਰਸ਼ਨ, ਗਰੁੱਪ ਗਾਈਡੈਂਸ ਲਈ "ਰੋਜ਼ਗਾਰ ਬਿਊਰੋ" ਵਿੱਚ ਵੱਖਰੇ ਤੌਰ ਤੇ ਆਯੋਜਨ ਕੀਤਾ ਜਾਂਦਾ ਹੈ। ਸੰਖੇਪ ਵਿੱਚ ਕਿਹਾ ਜਾ ਸਕਦਾ ਹੈ ਕਿ ਜਾਣਕਾਰੀ ਇਕੱਠੀ ਕਰਨਾ, ਸੰਕਲਿਤ ਕਰਨਾ ਅਤੇ ਪ੍ਰਸਾਰਿਤ ਕਰਨਾ ਵਿਦਿਅਕ ਅਤੇ ਕਿੱਤਾਮੁਖੀ ਪ੍ਰੋਗਰਾਮ ਦਾ ਉਦੇਸ਼ ਹੈ।

ਜਾਣਕਾਰੀ ਇਕੱਠੀ ਅਤੇ ਸੰਕਲਿਤ ਕਰਨ ਸਬੰਧੀ :-

  • ਵੱਖ ਵੱਖ ਵਿੱਦਿਅਕ ਸੰਸਥਾਵਾਂ ਵਿੱਚ ਉਪਲੱਬਧ ਕੋਰਸ, ਵਿਸ਼ੇ, ਕੋਰਸਾਂ ਦੀ ਮਿਆਦ , ਪੇਸ਼ ਕੀਤੇ ਜਾਂਦੇ ਵਜ਼ੀਫੇ ਆਦਿ।
  • ਦੇਸ਼ ਵਿੱਚ ਉਪਲਬਧ ਸਿਖਲਾਈ ਸਹੂਲਤਾਂ ਅਤੇ ਉਹਨਾਂ ਦੇ ਦਾਖਲੇ ਦੀਆਂ ਪ੍ਰਕਿਰਿਆਵਾਂ ਆਦਿ।
  • ਅਜਿਹੇ ਕੋਰਸ ਆਦਿ ਕਰਨ ਤੋਂ ਬਾਅਦ ਅਨੁਕੂਲ ਨੌਕਰੀਆਂ ਦੇ ਮੌਕੇ।
  • ਨੌਕਰੀ ਪ੍ਰੋਫਾਈਲਾਂ ਬਾਰੇ ਜਾਣਕਾਰੀ ਜਿਸ ਵਿੱਚ ਇਸ ਦੀਆਂ ਲੋੜਾਂ, ਨੌਕਰੀ ਦੀ ਕਿਸਮ, ਕੰਮ ਦੇ ਘੰਟੇ ਅਤੇ ਤਰੱਕੀ ਦੇ ਮੌਕੇ ਆਦਿ ਸ਼ਾਮਲ ਹਨ।
  • ਉਪਰੋਕਤ ਜਾਣਕਾਰੀ ਡਾਕ ਰਾਹੀਂ ਜਾਂ ਵਿਅਕਤੀਗਤ ਤੌਰ 'ਤੇ ਸੰਸਥਾਨਾਂ ਅਤੇ ਨਿਯੋਜਕਾਂ ਨਾਲ ਸੰਪਰਕ ਕਰਕੇ ਇਕੱਠੀ ਕੀਤੀ ਜਾਂਦੀ ਹੈ ਜਿੱਥੇ ਨੌਕਰੀਆਂ ਦੀ ਸੰਭਾਵਨਾ ਹੁੰਦੀ ਹੈ। ਅਖਬਾਰ, ਰੇਡੀਓ, ਟੈਲੀਵਿਜ਼ਨ, ਇਸ਼ਤਿਹਾਰ ਅਤੇ ਇੰਟਰਨੈੱਟ ਆਦਿ ਸੋਮਿਆਂ ਰਾਹੀਂ ਵੀ ਜਾਣਕਾਰੀ ਸੰਕਲਿਤ ਕੀਤੀ ਜਾਂਦੀ ਹੈ। ਜਾਣਕਾਰੀ ਇੱਕ ਖਾਸ ਸੰਗਠਿਤ ਤਰੀਕੇ ਨਾਲ ਦਰਜ ਕੀਤੀ ਜਾਂਦੀ ਹੈ ਜੋ ਫਿਰ ਵਿਦਿਆਰਥੀਆਂ ਅਤੇ ਨੌਕਰੀ ਲੱਭਣ ਵਾਲਿਆਂ ਨੂੰ ਦਿੱਤੀ ਜਾਂਦੀ ਹੈ।

II) ਜਾਣਕਾਰੀ ਦਾ ਪ੍ਰਸਾਰ

  • ਸੰਕਲਿਤ ਜਾਣਕਾਰੀ ਫਿਰ ਵਿਦਿਆਰਥੀਆਂ, ਅਧਿਆਪਕਾਂ ਅਤੇ ਮਾਪਿਆਂ ਨੂੰ ਦਿੱਤੀ ਜਾਂਦੀ ਹੈ। ਅਜਿਹੀ ਜਾਣਕਾਰੀ ਹੇਠ ਲਿਖੇ ਮਾਧਿਅਮਾਂ ਰਾਹੀਂ ਦਿੱਤੀ ਜਾਂਦੀ ਹੈ:
  • ਵਿਅਕਤੀਗਤ ਮਾਰਗਦਰਸ਼ਨ : ਰੋਜ਼ਗਾਰ ਅਫਸਰ ਵੱਲੋਂ ਉਨ੍ਹਾਂ ਵਿਅਕਤੀਆਂ ਨੂੰ ਵਿਅਕਤੀਗਤ ਮਾਰਗਦਰਸ਼ਨ ਮੁਹੱਈਆ ਕਰਵਾਇਆ ਜਾਂਦਾ ਹੈ ਜੋ ਕਿਸੇ ਵੀ ਕਿਸਮ ਦੀ ਵਿੱਦਿਅਕ ਅਤੇ ਕਿੱਤਾਮੁੱਖੀ ਮਾਰਗਦਰਸ਼ਨ ਲਈ ਰੋਜ਼ਗਾਰ ਦਫਤਰ ਵਿੱਚ ਆਉਂਦੇ ਹਨ।
  • ਰੋਜ਼ਗਾਰ ਅਫਸਰ ਦੁਆਰਾ ਉਹਨਾਂ ਉਮੀਦਵਾਰਾਂ ਨੂੰ ਗਰੁੱਪ ਗਾਈਡੈਂਸ ਦਿੱਤੀ ਜਾਂਦੀ ਹੈ ਜੋ ਬਿਊਰੋ ਦੁਆਰਾ ਪ੍ਰਦਾਨ ਕੀਤੀਆਂ ਜਾ ਰਹੀਆਂ ਸੇਵਾਵਾਂ ਦਾ ਲਾਭ ਲੈਣ ਲਈ ਬਿਊਰੋ ਵਿੱਚ ਆਉਂਦੇ ਹਨ। ਗਰੁੱਪ ਗਾਈਡੈਂਸ ਨੂੰ ਲਾਭਕਾਰੀ ਬਣਾਉਣ ਲਈ ਤਰਜੀਹੀ ਤੌਰ 'ਤੇ ਸਮਰੂਪ ਸਮੂਹ ਬਣਾਏ ਜਾਂਦੇ ਹਨ।
  • ਰੋਜ਼ਗਾਰ ਅਫਸਰ/ਕਾਊਂਸਲਰ ਦੁਆਰਾ ਵਿਦਿਆਰਥੀਆਂ ਨੂੰ ਵੱਖ-ਵੱਖ ਵਿਦਿਅਕ ਕੋਰਸਾਂ ਅਤੇ ਕਿੱਤਾਮੁਖੀ ਮੌਕਿਆਂ ਬਾਰੇ ਕੈਰੀਅਰ ਟਾਕ ਦਿੱਤੀ ਜਾਂਦੀ ਹੈ। ਕਈ ਵਾਰ ਕੈਰੀਅਰ ਟਾਕ ਦਾ ਵਿਸ਼ਾ ਵੀ ਅਦਾਰਿਆਂ ਵੱਲੋਂ ਆਪਣੀ ਵਿਸ਼ੇਸ਼ ਲੋੜ ਅਤੇ ਮੰਗ ਅਨੁਸਾਰ ਦਿੱਤਾ ਜਾਂਦਾ ਹੈ। ਪੇਂਡੂ ਖੇਤਰਾਂ ਦੇ ਵਿਦਿਅਕ ਅਦਾਰਿਆਂ ਨੂੰ ਪਹਿਲ ਦੇ ਆਧਾਰ 'ਤੇ ਕਵਰ ਕੀਤਾ ਜਾਂਦਾ ਹੈ ਕਿਉਂਕਿ ਉਨ੍ਹਾਂ ਨੂੰ ਸ਼ਹਿਰੀ ਖੇਤਰਾਂ ਦੇ ਵਿਦਿਆਰਥੀਆਂ ਨਾਲੋਂ ਵਧੇਰੇ ਜਾਣਕਾਰੀ ਅਤੇ ਮਾਰਗਦਰਸ਼ਨ ਦੀ ਲੋੜ ਹੁੰਦੀ ਹੈ।
  • ਕੈਰੀਅਰ ਕਾਨਫਰੰਸ: ਅਜਿਹੀਆਂ ਕਾਨਫਰੰਸਾਂ ਵਿੱਦਿਅਕ ਸੰਸਥਾਵਾਂ ਜਾਂ ਸਾਂਝੀਆਂ ਥਾਵਾਂ 'ਤੇ ਆਯੋਜਿਤ ਕੀਤੀਆਂ ਜਾਂਦੀਆਂ ਹਨ ਜਿੱਥੇ ਮਾਹਰ ਅਤੇ ਰੋਜ਼ਗਾਰ ਅਧਿਕਾਰੀ ਰੋਜ਼ਗਾਰ ਦੇ ਆਮ ਅਤੇ ਖਾਸ ਖੇਤਰਾਂ 'ਤੇ ਭਾਸ਼ਣ ਦਿੰਦੇ ਹਨ। ਇਸ ਤੋਂ ਬਾਅਦ ਵਿਦਿਆਰਥੀਆਂ ਜਾਂ ਬਿਨੈਕਾਰਾਂ ਦੇ ਸਵਾਲਾਂ ਦੇ ਜਵਾਬ ਦੇਣ ਲਈ ਇੰਟਰਐਕਸ਼ਨ ਸੈਸ਼ਨ ਆਯੋਜਿਤ ਕੀਤੇ ਜਾਂਦੇ ਹਨ। ਲੋੜ ਪੈਣ 'ਤੇ ਸੰਦੇਸ਼ ਫੈਲਾਉਣ ਲਈ ਹੋਰ ਵਿਭਾਗਾਂ ਅਤੇ  ਐਨ.ਜੀ.ਓਜ਼ ਨੂੰ ਵੀ ਇਨ੍ਹਾਂ ਪ੍ਰੋਗਰਾਮਾਂ ਵਿੱਚ ਸ਼ਾਮਲ ਕੀਤਾ ਜਾਂਦਾ ਹੈ।
  • ਕੈਰੀਅਰ ਪ੍ਰਦਰਸ਼ਨੀਆਂ: ਕੈਰੀਅਰ ਪ੍ਰਦਰਸ਼ਨੀਆਂ ਦਾ ਬਿਊਰੋ ਦੁਆਰਾ ਪ੍ਰਬੰਧ ਕੀਤਾ ਜਾਂਦਾ ਹੈ ਜਿੱਥੇ ਆਡੀਓ-ਵਿਜ਼ੂਅਲ ਏਡਜ਼ ਦੀ ਵਰਤੋਂ ਦੁਆਰਾ ਵਿੱਦਿਅਕ ਅਤੇ ਕਿੱਤਾਮੁਖੀ ਕੋਰਸਾਂ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ। ਅਜਿਹੀਆਂ ਕੈਰੀਅਰ ਕਾਨਫਰੰਸਾਂ ਅਤੇ ਪ੍ਰਦਰਸ਼ਨੀਆਂ ਦਾ ਚੰਗੀ ਤਰ੍ਹਾਂ ਪ੍ਰਚਾਰ ਅਤੇ ਇਸ਼ਤਿਹਾਰ ਦਿੱਤਾ ਜਾਂਦਾ ਹੈ ਤਾਂ ਜੋ ਲੋਕਾਂ ਦੁਆਰਾ ਵੱਧ ਤੋਂ ਵੱਧ ਲਾਭ ਲਿਆ ਜਾ ਸਕੇ।
  • ਕੈਰੀਅਰ ਸਾਹਿਤ: ਕੈਰੀਅਰ ਸਾਹਿਤ ਖੇਤਰੀ ਭਾਸ਼ਾ ਵਿੱਚ ਤਿਆਰ ਜਾਂ ਅਨੁਵਾਦ ਕੀਤਾ ਜਾਂਦਾ ਹੈ ਤਾਂ ਜੋ ਪੇਂਡੂ ਖੇਤਰਾਂ ਦੇ ਵਿਦਿਆਰਥੀ ਅਤੇ ਮਾਪੇ ਇਸ ਨੂੰ ਚੰਗੀ ਤਰ੍ਹਾਂ ਸਮਝ ਸਕਣ ਅਤੇ ਇਸਦਾ ਲਾਭ ਉਠਾ ਸਕਣ। ਇਸ ਤਰ੍ਹਾਂ ਤਿਆਰ ਕੀਤਾ ਗਿਆ ਸਾਹਿਤ ਸਾਰੇ ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ, ਕਾਲਜਾਂ ਅਤੇ ਹੋਰ ਲਾਇਬ੍ਰੇਰੀਆਂ ਵਿੱਚ ਮੁਫਤ ਵੰਡਿਆ ਜਾਂਦਾ ਹੈ। ਵਿਭਾਗ ਦੁਆਰਾ ਪ੍ਰਕਾਸ਼ਿਤ ਇੱਕ ਤਿਮਾਹੀ ਮੈਗਜ਼ੀਨ “ਕਿੱਤਾ ਸੂਚਨਾ” ਮੁਫਤ ਵੰਡਿਆ ਜਾਂਦਾ ਹੈ। ਇਹ ਮਾਰਕੀਟ ਵਿੱਚ ਅਸਾਮੀਆਂ/ਨੌਕਰੀਆਂ, ਨਵੀਨਤਮ ਕੋਰਸਾਂ ਅਤੇ ਨਵੇਂ ਰੁਝਾਨਾਂ ਨੂੰ ਕਵਰ ਕਰਦਾ ਹੈ।
  • ਮਾਰਗਦਰਸ਼ਨ ਕੇਂਦਰ
  • ਸਕੂਲ ਅਧਿਆਪਕਾਂ ਨੂੰ ਟ੍ਰੇਨਿੰਗ ਦੇਣ ਲਈ ਸਿੱਖਿਆ ਵਿਭਾਗ ਨਾਲ ਮਿਲ ਕੇ ਵਿਸ਼ੇਸ਼ ਕੈਰੀਅਰ ਅਧਿਆਪਕਾਂ ਦੇ ਸੈਮੀਨਾਰ ਆਯੋਜਿਤ ਕੀਤੇ ਜਾਂਦੇ ਹਨ। ਇਸ ਨਾਲ ਸਕੂਲ ਦੇ ਅਧਿਆਪਕ ਵਿਦਿਆਰਥੀਆਂ ਲਈ ਚੰਗੇ ਸਲਾਹਕਾਰ ਬਣ ਸਕਦੇ ਹਨ। ਸਿੱਖਿਆ ਵਿਭਾਗ ਨਾਲ ਮਾਰਗਦਰਸ਼ਨ ਗਤੀਵਿਧੀਆਂ ਦਾ ਤਾਲਮੇਲ ਕਰਨ ਲਈ ਜ਼ਿਲ੍ਹਾ ਪੱਧਰ 'ਤੇ ਜ਼ਿਲ੍ਹਾ ਤਾਲਮੇਲ ਕਮੇਟੀਆਂ ਦਾ ਗਠਨ ਕੀਤਾ ਗਿਆ ਹੈ।
  • ਸਵੈ - ਰੋਜ਼ਗਾਰ
  • ਰੋਜ਼ਗਾਰ ਵਿਭਾਗ ਦੀ ਆਪਣੀ ਕੋਈ ਸਵੈ-ਰੋਜ਼ਗਾਰ ਯੋਜਨਾ ਨਹੀਂ ਹੈ ਪਰ ਇਹ ਰਾਜ ਦੇ ਸਵੈ-ਰੋਜ਼ਗਾਰ ਪ੍ਰੋਗਰਾਮਾਂ/ਸਕੀਮਾਂ ਲਈ ਨੋਡਲ ਏਜੰਸੀ ਵਜੋਂ ਕੰਮ ਕਰਦਾ ਹੈ। ਵਿਭਾਗ ਰਾਜ ਦੇ ਹੋਰ ਵਿਭਾਗਾਂ ਦੀਆਂ ਵੱਖ-ਵੱਖ ਸਵੈ-ਰੋਜ਼ਗਾਰ ਸਕੀਮਾਂ ਦੀ ਜਾਣਕਾਰੀ ਇਕੱਠੀ ਕਰਦਾ ਹੈ ਅਤੇ ਪ੍ਰਸਾਰਿਤ ਕਰਦਾ ਹੈ ਅਤੇ ਬੇਰੋਜ਼ਗਾਰ ਨੌਜਵਾਨਾਂ ਦੇ ਨਾਲ-ਨਾਲ ਆਈ.ਟੀ.ਆਈਜ਼ ਅਤੇ ਪੌਲੀਟੈਕਨਿਕ ਦੇ ਵਿਦਿਆਰਥੀਆਂ ਨੂੰ ਸਵੈ-ਰੋਜ਼ਗਾਰ ਅਪਣਾਉਣ ਲਈ ਹੇਠ ਲਿਖੇ ਤਰੀਕਿਆਂ ਰਾਹੀਂ ਉਤਸ਼ਾਹਿਤ ਕਰਦਾ ਹੈ:-
  • ਲਾਈਵ ਰਜਿਸਟਰ ਤੋਂ ਸੰਭਾਵੀ ਉੱਦਮੀਆਂ ਦੀ ਪਛਾਣ ਕਰਨਾ ਅਤੇ ਉਨ੍ਹਾਂ ਨੂੰ ਸਵੈ-ਰੋਜ਼ਗਾਰ ਅਪਨਾਉਣ  ਲਈ ਪ੍ਰੇਰਿਤ ਕਰਨਾ।
  • ਵਿਦਿਆਰਥੀਆਂ, ਬਿਨੈਕਾਰਾਂ ਅਤੇ ਆਮ ਲੋਕਾਂ ਲਈ ਸਵੈ-ਰੋਜ਼ਗਾਰ ਕੈਂਪਾਂ, ਮੇਲਿਆਂ ਦੇ ਨਾਲ-ਨਾਲ ਸੈਮੀਨਾਰ, ਕਾਨਫਰੰਸਾਂ ਅਤੇ ਪ੍ਰਦਰਸ਼ਨੀਆਂ ਦਾ ਆਯੋਜਨ ਕਰਨਾ ਜਿੱਥੇ ਸਵੈ-ਰੋਜ਼ਗਾਰ ਦੀਆਂ ਵੱਖ-ਵੱਖ ਸਕੀਮਾਂ ਬਾਰੇ ਜਾਣਕਾਰੀ ਪ੍ਰਦਾਨ ਕੀਤੀ ਜਾਂਦੀ ਹੈ।
  • ਇੱਛੁਕ ਬਿਨੈਕਾਰਾਂ ਦੀਆਂ ਅਰਜ਼ੀਆਂ ਸਬੰਧਤ ਵਿਭਾਗਾਂ ਨੂੰ ਭੇਜੀਆਂ ਜਾਂਦੀਆਂ ਹਨ।
ਆਖਰੀ ਵਾਰ ਸੋਧ ਮਿਤੀ : 05-05-2022
ਅੱਪਡੇਟ ਕੀਤਾ: 07/31/2018 - 16:49
back-to-top